Khoye Hue Buddha Ki Khoj
Type: Punjabi
Author: Dr. Rajendra Prasad Singh
Description:
ਗੁਪਤਕਾਲ ਪ੍ਰਾਚੀਨ ਭਾਰਤ ਦਾ ਸੁਨਿਹਰੀ ਯੁੱਗ ਨਹੀਂ ਸੀ।ਸੁਨਿਹਰੀ ਯੁੱਗ ਦੀ ਕਲਪਨਾ ਨੂੰ ਕਲਮ ਦੀ ਤਾਕਤ ਨਾਲ ਇਤਿਹਾਸਕਾਰਾਂ ਦੁਆਰਾ ਖੜ੍ਹਾ ਕੀਤਾ ਗਿਆ ਹੈ।
ਜਿਹਨਾਂ ਅਜੰਤਾ ਦੀਆਂ ਗੁਫ਼ਾਵਾਂ ਨੂੰ ਘੜੀਸ ਕੇ ਇਤਿਹਾਸਕਾਰ ਗੁਪਤ-ਕਲਾ ਨਾਲ ਜੋੜਦੇ ਹਨ, ਉਸ ਅਜੰਤਾ ਉੱਪਰ ਨਾ ਤਾਂ ਗੁਪਤ ਰਾਜਿਆਂ ਦਾ ਸ਼ਾਸਨ ਸੀ ਅਤੇ ਨਾ ਹੀ ਨਿਗਰਾਨੀ ਸੀ।
ਜਿਸ ਨਾਲੰਦਾ ਮਹਾਂਵਿਹਾਰ ਨੂੰ ਇਤਿਹਾਸਕਾਰ ਗੁਪਤ ਕਾਲੀਨ ਮੰਨਦੇ ਹਨ, ਉਹ ਅਸਲ ਵਿੱਚ ਮੌਰੀਆ ਕਾਲੀਨ ਹੈ।
ਜਿਸ ਭੂਮਰਾ ਅਤੇ ਨਚਨਾ ਦੀਆਂ ਇਮਾਰਤਾਂ ਨੂੰ ਗੁਪਤ ਰਾਜਿਆਂ ਦੀ ਦੇਣ ਕਿਹਾ ਜਾਂਦਾ ਹੈ ਉਹ ਅਸਲ ਵਿੱਚ ਨਾਗਾਂ ਦੀਆਂ ਹਨ।
ਜਿਸ ਲਾਟ ਉੱਪਰ ਖੁਦ ਸਮੁਦਰਗੁਪਤ ਨੇ ਆਪਣੀ ਲਿਖਤ ਲਿਖਵਾਈ ਹੈ, ਉਹ ਲਾਟ ਸਮਰਾਟ ਅਸ਼ੋਕ ਦੀ ਹੈ।
ਜਿਸ ਸੁਦਰਸ਼ਨ ਝੀਲ ਉੱਪਰ ਸਮੁਦਰਗੁਪਤ ਦਾ ਸ਼ਿਲਾ ਪੱਤਰ ਲੱਗਾ ਹੈ, ਉਹ ਸੁਦਰਸ਼ਨ ਝੀਲ ਵੀ ਚੰਦਰਗੁਪਤ ਮੌਰੀਆ ਦੀ ਸੀ। ਜਿਸ ਪਟਨਾ ਵਿੱਚ ਗੁਪਤ ਰਾਜਿਆਂ ਦਾ
ਸ਼ਾਹੀ ਮਹੱਲ ਸੀ, ਉਹ ਸ਼ਾਹੀ ਮਹੱਲ ਮੌਰੀਆ ਰਾਜਿਆਂ ਦਾ ਸੀ। ਜਿਸ ਗੁਪਤ ਸਾਮਰਾਜ ਦੀ ਵਿਸ਼ਾਲਤਾ ਦੀ ਪ੍ਰਸ਼ੰਸਾ ਹੈ, ਉਹ ਚੋਲ ਸਾਮਰਾਜ ਤੋਂ ਵੀ ਛੋਟਾ ਸੀ।
ਜਿਸ ਗੁਪਤ ਸਾਮਰਾਜ ਦੀਆਂ ਸਾਹਿਤਿਕ ਪ੍ਰਾਪਤੀਆਂ ਦਾ ਸਾਰੇ ਜੱਗ ਵਿੱਚ ਰੌਲਾ ਹੈ, ਉਸਦੀ ਪ੍ਰਮਾਣਿਕਤਾ ਸ਼ੱਕੀ ਹੈ।
ਕੁਲ ਮਿਲਾ ਕੇ ਗੁਪਤਕਾਲ ਦੇ ਕੋਲ ਕੁਝ ਵੀ ਐਸਾ ਨਹੀਂ ਬਚਦਾ, ਜਿਸਦੇ ਬਲਬੂਤੇ ਉੱਪਰ ਉਸਨੂੰ ਪ੍ਰਾਚੀਨ ਭਾਰਤ ਦਾ ਸੁਨਿਹਰੀ ਯੁੱਗ ਕਿਹਾ ਜਾ ਸਕੇ।